ਮਹੱਤਵਪੂਰਨ: ਸੰਕਟਕਾਲ ਦੀ ਸੂਰਤ ਵਿੱਚ, ਨਿਮਨਲਿਖਤ ਜਾਣਕਾਰੀ ਦੇਖੋ:
ਅਡੱਲਟ ਐਕਸੀਡੈਂਟ ਐਂਡ ਐਮਰਜੈਂਸੀ ਡਿਪਾਰਟਮੈਂਟ, ਦਾ ਨੌਰਦਰਨ ਜਨਰਲ ਹਸਪਤਾਲ, ਸ਼ੈਫੀਲਡ – ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ
ਬੱਚਿਆਂ ਦਾ ਸੰਕਟਕਾਲੀਨ ਵਿਭਾਗ (0-16 ਸਾਲ), ਦਾ ਸ਼ੈਫੀਲਡ ਚਿਲਡਰਨਜ਼ ਹਾਸਪੀਟਲ, ਵੈਸਟਰਨ ਬੈਂਕ, ਸ਼ੈਫੀਲਡ – ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ
ਮਾਮੂਲੀ ਸੱਟਾਂ ਦਾ ਯੂਨਿਟ, ਰੌਇਲ ਹਾਲਮਸ਼ਾਇਰ ਹਸਪਤਾਲ – ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ
ਸ਼ੈਫੀਲਡ ਵਿੱਚ ਬਹੁਤ ਸਾਰੇ NHS ਅਤੇ ਨਿੱਜੀ ਹਸਪਤਾਲ ਹਨ। ਏਥੇ ਇਹਨਾਂ ਬਾਰੇ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ:
ਸਥਾਨਕ NHS ਟਰੱਸਟ (Sheffield Teaching Hospitals NHS Trust) ਸ਼ੈਫੀਲਡ ਵਿੱਚ ਪੰਜ ਬਾਲਗ NHS ਹਸਪਤਾਲਾਂ ਦਾ ਪ੍ਰਬੰਧਨ ਕਰਦੀ ਹੈ। ਇਹਨਾਂ ਵਿੱਚੋਂ ਦੋ ਸਭ ਤੋਂ ਮਹੱਤਵਪੂਰਨ ਹਨ ਰੌਇਲ ਹਾਲਮਸ਼ਾਇਰ ਹਸਪਤਾਲ ਅਤੇ ਉੱਤਰੀ ਜਨਰਲ ਹਸਪਤਾਲ। ਨਾਰਦਰਨ ਜਨਰਲ ਸ਼ਹਿਰ ਦੇ ਮੁੱਖ ਦੁਰਘਟਨਾ ਅਤੇ ਸੰਕਟਕਾਲੀਨ ਵਿਭਾਗ ਦਾ ਘਰ ਹੈ, ਜਦਕਿ ਰੌਇਲ ਹਾਲਮਸ਼ਾਇਰ ਵਿੱਚ ਇੱਕ ਛੋਟੀਆਂ ਸੱਟਾਂ ਸਬੰਧੀ ਯੂਨਿਟ ਹੈ।
ਸ਼ੈਫੀਲਡ ਚਿਲਡਰਨ'ਸ NHS ਟਰੱਸਟ ਦੇ ਸ਼ਹਿਰ ਵਿੱਚ ਕਈ ਸਾਰੇ ਟਿਕਾਣੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹੈ ਮੁੱਖ ਸ਼ੈਫੀਲਡ ਚਿਲਡਰਨ'ਸ ਹਾਸਪੀਟਲ ਰਿਸੈਪਸ਼ਨ, ਜੋ ਸਿਟੀ ਸੈਂਟਰ ਵਿੱਚ ਕਲਾਰਕਸਨ ਸਟਰੀਟ 'ਤੇ ਸਥਿਤ ਹੈ, ਅਤੇ ਚਿਲਡਰਨਜ਼ ਐਮਰਜੈਂਸੀ ਡਿਪਾਰਟਮੈਂਟ ਵੈਸਟਰਨ ਬੈਂਕ 'ਤੇ ਯੂਨੀਵਰਸਿਟੀ ਅਤੇ ਬਰੂਮਹਿੱਲ ਵਿਚਕਾਰ ਸਥਿਤ ਹੈ।
ਸ਼ੈਫੀਲਡ ਵਿੱਚ ਕਈ ਨਿੱਜੀ ਹਸਪਤਾਲ ਹਨ ਜਿੰਨ੍ਹਾਂ ਵਿੱਚ ਕਰਾਸਪੂਲ ਵਿੱਚ ਸਪਿਰ ਕਲੇਅਰਮੌਂਟ ਹਸਪਤਾਲ ਅਤੇ ਰਣਮੂਰ ਵਿੱਚ ਥੌਰਨਬਰੀ ਹਸਪਤਾਲ ਸ਼ਾਮਲ ਹਨ।