ਵਧਾਈ ਗਈ ਪਹੁੰਚ

ਜਿਸ ਤਰੀਕੇ ਨਾਲ ਅਸੀਂ ਸਾਡੇ ਮਰੀਜ਼ਾਂ ਵਾਸਤੇ ਹਫਤੇ ਦੇ ਅੰਤ 'ਤੇ ਅਤੇ ਸ਼ਾਮ ਨੂੰ ਮਿਲਣ ਦਾ ਸਮਾਂ ਪ੍ਰਦਾਨ ਕਰਦੇ ਹਾਂ, ਉਸ ਵਿੱਚ ਸੁਧਾਰ ਕਰਨ ਲਈ ਸਥਾਨਕ ਜੀ.ਪੀ. ਪ੍ਰੈਕਟਿਸਾਂ ਨੇ ਮਿਲਕੇ ਕੰਮ ਕੀਤਾ ਹੈ।

ਇਹ ਨਵੀਂ ਸੇਵਾ ਸ਼ਨੀਵਾਰ 1 ਅਕਤੂਬਰ ਨੂੰ ਸ਼ੁਰੂ ਹੋਵੇਗੀ ਅਤੇ ਇਸਦਾ ਮਤਲਬ ਇਹ ਹੋਵੇਗਾ ਕਿ ਜ਼ਿਆਦਾਤਰ ਲੋਕ ਹਫਤੇ ਦੇ ਅੰਤ ਅਤੇ ਸ਼ਾਮ ਦੀਆਂ ਤੈਅ-ਮੁਲਾਕਾਤਾਂ ਨੂੰ ਉਸ ਸਥਾਨ ਦੇ ਨੇੜੇ ਬੁੱਕ ਕਰਨ ਦੇ ਯੋਗ ਹੋਣਗੇ ਜਿੱਥੇ ਉਹ ਰਹਿੰਦੇ ਹਨ। ਸਾਡੇ ਮਰੀਜ਼ਾਂ ਵਾਸਤੇ ਅਸੀਂ ਜੌਰਡਨਥੋਰਪ ਮੈਡੀਕਲ ਸੈਂਟਰ ਅਤੇ ਕ੍ਰਿਸਟਲ ਪੀਕਜ਼ ਮੈਡੀਕਲ ਸੈਂਟਰ ਵਿਖੇ ਮਿਲਣ ਦੇ ਸਮੇਂ ਪ੍ਰਦਾਨ ਕਰਾਵਾਂਗੇ।

ਜੀ.ਪੀ. ਪ੍ਰੈਕਟਿਸ ਦੇ ਵੰਨ-ਸੁਵੰਨੇ ਅਮਲੇ ਨਾਲ ਦੂਰ-ਦੁਰਾਡੇ ਅਤੇ ਆਹਮਣੇ-ਸਾਹਮਣੇ ਦੀਆਂ ਮੁਲਾਕਾਤਾਂ ਕੀਤੀਆਂ ਜਾ ਸਕਦੀਆਂ ਹਨ ਜਿੰਨ੍ਹਾਂ ਵਿੱਚ ਸ਼ਾਮਲ ਹਨ ਡਾਕਟਰ, ਅਡਵਾਂਸ ਕੇਅਰ ਪ੍ਰੈਕਟੀਸ਼ਨਰ, ਨਰਸਾਂ, ਨਰਸ ਐਸੋਸੀਏਟਸ, ਹੈਲਥ ਕੇਅਰ ਅਸਿਸਟੈਂਟਸ, ਫਿਜ਼ੀਓਥੈਰੇਪਿਸਟ ਅਤੇ ਫਾਰਮਾਸਿਸਟ।

ਸ਼ੁਰੂ ਵਿੱਚ ਤੁਹਾਡੇ ਅਭਿਆਸ ਰਾਹੀਂ ਤੈਅ-ਮੁਲਾਕਾਤਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਪਰ ਜਲਦੀ ਹੀ ਅਸੀਂ ਮਰੀਜ਼ਾਂ ਵਾਸਤੇ ਸਿੱਧੀ ਔਨਲਾਈਨ ਅਤੇ NHS 111 ਰਾਹੀਂ ਸਿੱਧੀਆਂ ਔਨਲਾਈਨ ਬੁੱਕ ਕਰਨ ਦੇ ਵਿਕਲਪ ਨੂੰ ਸ਼ਾਮਲ ਕਰਾਂਗੇ।

ਵਧੇਰੇ ਜਾਣਕਾਰੀ ਲਈ ਕਲਿੱਕ ਕਰੋ: ਐਕਸਟੈਨਡਿਡ ਐਕਸੈੱਸ - ਸਾਊਥ ਕਲੱਸਟਰ - ਪ੍ਰਾਇਮਰੀ ਕੇਅਰ ਸ਼ੈਫੀਲਡ

ਪਰਦੇਦਾਰੀ ਨੋਟਿਸ

ਵਧਾਈ ਗਈ ਪਹੁੰਚ ਸੇਵਾ

ਕਾਰਫੀਲਡ ਮੈਡੀਕਲ ਸੈਂਟਰ ਨੇ ਪ੍ਰਾਇਮਰੀ ਕੇਅਰ ਸ਼ੈਫੀਲਡ ਨਾਲ ਇਕਰਾਰਨਾਮਾ ਕੀਤਾ ਹੈ, ਜੋ ਕਿ ਸ਼ੈਫੀਲਡ ਦੇ GPs ਵੱਲੋਂ ਚਲਾਈ ਜਾਂਦੀ ਇੱਕ ਗੈਰ-ਮੁਨਾਫਾ ਸੰਸਥਾ ਹੈ ਤਾਂ ਜੋ ਸ਼ੈਫੀਲਡ ਦੇ ਆਸ-ਪਾਸ ਕਈ ਸਾਰੇ ਇਨਹਾਂਸਡ ਐਕਸੈੱਸ 'ਹੱਬਾਂ' ਵਿਖੇ ਸ਼ਾਮ ਅਤੇ ਹਫਤੇ ਦੇ ਅੰਤ 'ਤੇ ਮਿਲਣ ਦੇ ਇਕਰਾਰਾਂ ਨੂੰ ਪ੍ਰਦਾਨ ਕੀਤਾ ਜਾ ਸਕੇ। ਹੋਰ ਪੜ੍ਹੋ

ਪ੍ਰਾਇਮਰੀ ਕੇਅਰ ਸ਼ੈਫੀਲਡ ਵੱਲੋਂ ਚਲਾਏ ਜਾਂਦੇ ਇੱਕ ਵਿਸਤਰਿਤ ਪਹੁੰਚ 'ਹੱਬ' ਦੀ ਵਰਤੋਂ ਕਰਦੇ ਸਮੇਂ ਤੁਹਾਡੀ ਜਾਣਕਾਰੀ।

ਤੁਹਾਨੂੰ ਜਾਂ ਤਾਂ ਤੁਹਾਡੀ ਜੀ.ਪੀ. ਪ੍ਰੈਕਟਿਸ, ਸ਼ੈਫੀਲਡ ਜੀ.ਪੀ. ਕੋਲੈਬੋਰੇਟਿਵ ਦੁਆਰਾ ਜਾਂ ਫਿਰ 111 ਤੋਂ ਲੈਕੇ ਇੱਕ ਇਨਹਾਂਸਡ ਐਕਸੈੱਸ ਹੱਬ ਕੋਲ ਭੇਜਿਆ ਜਾਵੇਗਾ। [DATE] ਤੋਂ ਤੁਹਾਡੇ ਕੋਲ AirMD ਨਾਮਕ ਐਪਲੀਕੇਸ਼ਨ ਰਾਹੀਂ ਆਪਣੇ NHSlogin ਦੇ ਵੇਰਵਿਆਂ ਦੀ ਵਰਤੋਂ ਕਰਕੇ ਆਪਣੀਆਂ ਤੈਅ-ਮੁਲਾਕਾਤਾਂ ਦੀ ਅਪਾਇੰਟਮੈਂਟ ਨੂੰ ਸਿੱਧਾ ਔਨਲਾਈਨ ਬੁੱਕ ਕਰਨ, ਰੱਦ ਕਰਨ, ਬਦਲਣ ਅਤੇ ਦੇਖਣ ਦੀ ਯੋਗਤਾ ਵੀ ਹੋਵੇਗੀ।

ਕੋਈ ਤੈਅ-ਮੁਲਾਕਾਤ ਬੁੱਕ ਕਰਨ ਦੁਆਰਾ, ਤੁਸੀਂ ਸਾਨੂੰ ਤੁਹਾਡੀਆਂ ਸਿਹਤ-ਸੰਭਾਲ ਲੋੜਾਂ ਦੇ ਪ੍ਰਬੰਧਨ ਵਾਸਤੇ ਤੁਹਾਡੇ ਡਾਕਟਰੀ ਰਿਕਾਰਡਾਂ ਨੂੰ ਦੇਖਣ ਵਾਸਤੇ ਸਹਿਮਤੀ ਦੇ ਰਹੇ ਹੋ। ਫੇਰ ਸੇਵਾ ਤੁਹਾਡਾ ਪੂਰਾ GP ਰਿਕਾਰਡ ਦੇਖਣ ਦੇ ਯੋਗ ਹੋਵੇਗੀ ਜਾਂ, ਜਿੱਥੇ ਤੁਸੀਂ ਸ਼ੈਫੀਲਡ ਤੋਂ ਬਾਹਰ ਪੰਜੀਕਿਰਤ ਹੋ, ਓਥੇ ਅਸੀਂ ਤੁਹਾਡੇ 'ਸੰਖੇਪ ਸੰਭਾਲ ਰਿਕਾਰਡ' ਨੂੰ ਦੇਖਣ ਦੇ ਯੋਗ ਹੋਵਾਂਗੇ।

ਰੱਖੀ ਜਾ ਰਹੀ ਜਾਣਕਾਰੀ

ਤੁਹਾਨੂੰ ਸਾਡੀ ਸੰਭਾਲ ਤੋਂ ਛੁੱਟੀ ਮਿਲਣ ਦੇ ਬਾਅਦ ਸੇਵਾ ਤੁਹਾਡੇ ਜੀ.ਪੀ. ਰਿਕਾਰਡ ਤੱਕ ਪਹੁੰਚ ਬਣਾਈ ਨਹੀਂ ਰੱਖੇਗੀ, ਪਰ ਅਸੀਂ ਉਹਨਾਂ ਇੰਦਰਾਜ਼ਾਂ ਨੂੰ ਦੇਖਣ ਦੇ ਯੋਗ ਹੋਵਾਂਗੇ ਜੋ ਅਸੀਂ ਸਲਾਹ-ਮਸ਼ਵਰੇ ਦੌਰਾਨ ਕੀਤੀਆਂ ਹਨ। ਕਲਿਨਕੀ ਲੇਖਾ ਪੜਤਾਲ ਅਤੇ ਸੇਵਾ ਵਿੱਚ ਸੁਧਾਰ ਦੇ ਮਕਸਦ ਵਾਸਤੇ ਅਸੀਂ ਸੰਭਾਲ ਦੇ ਇਹਨਾਂ ਵਰਤਾਰਿਆਂ ਤੱਕ ਪਹੁੰਚ ਬਣਾਈ ਰੱਖਾਂਗੇ। ਇਹ ਰਿਕਾਰਡ ਤੁਹਾਨੂੰ ਅਤੇ ਹੋਰਨਾਂ ਨੂੰ ਸਭ ਤੋਂ ਵਧੀਆ ਸੰਭਵ ਸਿਹਤ-ਸੰਭਾਲ ਪ੍ਰਦਾਨ ਕਰਾਉਣ ਵਿੱਚ ਮਦਦ ਕਰਦੇ ਹਨ।

ਉਹ ਰਿਕਾਰਡ ਜੋ ਵਿਸਤਰਿਤ ਪਹੁੰਚ ਸੇਵਾ ਤੁਹਾਡੇ ਬਾਰੇ ਰੱਖ ਸਕਦੀ ਹੈ, ਉਹਨਾਂ ਵਿੱਚ ਸ਼ਾਮਲ ਹਨ:

  • ਤੁਹਾਡੀ ਉਮਰ, ਸੰਪਰਕ ਵੇਰਵੇ ਅਤੇ ਨਜ਼ਦੀਕੀ ਰਿਸ਼ਤੇਦਾਰ
  • ਇਨਹਾਂਸਡ ਐਕਸੈੱਸ ਹੱਬਾਂ ਦੇ ਅੰਦਰ ਤੁਹਾਡੀਆਂ ਤੈਅ-ਮੁਲਾਕਾਤਾਂ ਦੇ ਵਿਸਥਾਰ
  • ਸੈਟੇਲਾਈਟ ਹੱਬਾਂ ਦੇ ਅੰਦਰ ਸਲਾਹ-ਮਸ਼ਵਰਿਆਂ ਤੋਂ ਤੁਹਾਡੀ ਸਿਹਤ, ਬਿਮਾਰੀ, ਇਲਾਜ, ਅਤੇ ਸੰਭਾਲ ਬਾਰੇ ਰਿਕਾਰਡ
  • ਜਾਂਚਾਂ ਦੇ ਨਤੀਜੇ, ਜਿਵੇਂ ਕਿ ਪ੍ਰਯੋਗਸ਼ਾਲਾ ਟੈਸਟ, ਐਕਸ-ਰੇ, ਆਦਿ।
  • ਸਾਨੂੰ ਕੋਈ ਸਿਫਾਰਸ਼ ਕਰਦੇ ਸਮੇਂ ਤੁਹਾਡੇ ਜੀ.ਪੀ. ਅਤੇ 111 ਸਮੇਤ ਹੋਰਨਾਂ ਸਿਹਤ ਪੇਸ਼ੇਵਰਾਂ ਕੋਲੋਂ ਸਿੱਧੇ ਤੌਰ 'ਤੇ ਸਾਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ।

ਸਾਡੇ ਸੈਟੇਲਾਈਟ ਯੂਨਿਟਾਂ ਤੋਂ ਵਧੀਕ ਜਾਣਕਾਰੀ ਸਾਂਝੀ ਕਰਨਾ

ਇਨਹਾਂਸਡ ਐਕਸੈੱਸ ਹੱਬਾਂ ਨੂੰ ਵਿਸ਼ੇਸ਼ ਤੌਰ 'ਤੇ ਹੇਠ ਲਿਖੇ ਉਦੇਸ਼ਾਂ ਲਈ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੁੰਦੀ ਹੈ:

  • ਆਪਣੇ ਰਜਿਸਟਰਡ ਜੀ.ਪੀ. ਨੂੰ ਡਿਸਚਾਰਜ ਕਰੋ

ਜਦ ਤੱਕ ਤੁਸੀਂ ਸਹਿਮਤੀ ਤੋਂ ਇਨਕਾਰ ਨਹੀਂ ਕਰਦੇ, ਅਸੀਂ ਇਨਹਾਂਸਡ ਐਕਸੈੱਸ ਹੱਬਾਂ ਵਿਚਲੇ ਕਿਸੇ ਵੀ ਸਲਾਹ-ਮਸ਼ਵਰਿਆਂ ਤੋਂ ਮਿਲੀ ਜਾਣਕਾਰੀ ਨੂੰ ਤੁਹਾਡੇ ਪੰਜੀਕਿਰਤ ਜੀ.ਪੀ. ਪ੍ਰੈਕਟਿਸ ਨਾਲ ਸਾਂਝਾ ਕਰਾਂਗੇ।

  • ਜਾਂਚ ਵਾਸਤੇ ਸਿਫਾਰਸ਼/ਦੋ ਹਫਤੇ ਲਈ ਉਡੀਕ ਸਿਫਾਰਸ਼ਾਂ

ਤੁਹਾਡੀ ਸਹਿਮਤੀ ਦੇ ਨਾਲ, ਅਸੀਂ ਇਸ ਬਾਰੇ ਜਾਣਕਾਰੀ ਸੈਕੰਡਰੀ ਸੰਭਾਲ ਨੂੰ ਦੇਵਾਂਗੇ ਜਿੱਥੇ ਅਸੀਂ ਤੁਹਾਨੂੰ ਅਗਲੇਰੀ ਜਾਂਚ ਵਾਸਤੇ ਭੇਜਣਾ ਉਚਿਤ ਸਮਝਦੇ ਹਾਂ। ਹਾਲਾਂਕਿ ਤੁਹਾਡੀ ਸਹਿਮਤੀ ਦੇ ਨਾਲ, ਅਸੀਂ ਬਕਾਇਦਾ ਸਿਫਾਰਸ਼ਾਂ ਨਹੀਂ ਕਰਾਂਗੇ, ਪਰ ਜੇ ਉਚਿਤ ਸਮਝਿਆ ਜਾਂਦਾ ਹੈ ਤਾਂ ਅਸੀਂ ਸਲਾਹ-ਮਸ਼ਵਰੇ ਦੌਰਾਨ ਜਰੂਰੀ ਦੋ ਹਫਤੇ ਲਈ ਉਡੀਕ ਵਾਸਤੇ ਸਿਫਾਰਸ਼ਾਂ ਕਰਾਂਗੇ।

ਡਾਟਾ ਧਾਰਨਾ

ਜਦ ਤੁਹਾਨੂੰ ਸੇਵਾ ਤੋਂ ਛੁੱਟੀ ਦਿੱਤੀ ਜਾਂਦੀ ਹੈ ਤਾਂ ਤੁਹਾਡੇ GP ਰਿਕਾਰਡਾਂ ਤੱਕ ਪਹੁੰਚ ਬੰਦ ਕਰ ਦਿੱਤੀ ਜਾਵੇਗੀ ਪਰ ਅਸੀਂ ਤੁਹਾਡੇ ਸਲਾਹ-ਮਸ਼ਵਰੇ ਦੌਰਾਨ ਸਾਡੇ ਵੱਲੋਂ ਕੀਤੀਆਂ ਐਂਟਰੀਆਂ ਤੱਕ ਪਹੁੰਚ ਬਣਾਈ ਰੱਖਾਂਗੇ ਅਤੇ ਰਿਕਾਰਡਜ਼ ਮੈਨੇਜਮੈਂਟ NHS ਕੋਡ ਆਫ ਪ੍ਰੈਕਟਿਸ ਫਾਰ ਹੈਲਥ ਐਂਡ ਸੋਸ਼ਲ ਕੇਅਰ ਦੇ ਅਨੁਸਾਰ ਮਰੀਜ਼ ਰਿਕਾਰਡਾਂ ਦੇ ਪ੍ਰਬੰਧਨ ਤੱਕ ਪਹੁੰਚ ਕਰਾਂਗੇ ਜੋ ਉਹਨਾਂ ਲੋਕਾਂ ਵਾਸਤੇ ਰਿਕਾਰਡਾਂ ਦੇ ਪ੍ਰਬੰਧਨ ਵਿੱਚ ਪ੍ਰੈਕਟਿਸ ਦੇ ਲੋੜੀਂਦੇ ਮਿਆਰਾਂ ਨੂੰ ਤੈਅ ਕਰਦਾ ਹੈ ਜੋ ਇੰਗਲੈਂਡ ਵਿੱਚ NHS ਸੰਸਥਾਵਾਂ ਵਿੱਚ ਇਕਰਾਰਨਾਮੇ ਦੇ ਅੰਦਰ ਜਾਂ ਤਹਿਤ ਕੰਮ ਕਰਦੇ ਹਨ, ਵਰਤਮਾਨ ਕਨੂੰਨੀ ਲੋੜਾਂ ਅਤੇ ਪੇਸ਼ੇਵਰਾਨਾ ਸਰਵੋਤਮ ਪ੍ਰਥਾ ਦੇ ਆਧਾਰ 'ਤੇ।